ਲੰਡਨ (ਅਨਸ)— ਪਹਿਲੀ ਵਾਰ ਮਾਹਿਰਾਂ ਦੇ ਕੌਮਾਂਤਰੀ ਸਮੂਹ ਨੇ ਵਾਲਾਂ ਦੇ ਸਫੈਦ ਹੋਣ ਦੇ ਪਿੱਛੇ ਵਾਤਾਵਰਣ ਨੂੰ ਨਹੀਂ, ਬਲਕਿ ਜੀਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਇਸ ਸਮੂਹ ਨੂੰ ਵਾਲਾਂ ਦੇ ਸਫੈਦ ਹੋਣ ਦੇ ਪਿੱਛੇ ਜੀਨ ਨਾਲ ਸਬੰਧਤ ਤੱਥਾਂ ਦੀ ਮੌਜੂਦਗੀ ਦੇ ਪੱਕੇ ਸਬੂਤ ਮਿਲੇ ਹਨ। ਇਸ ਸੋਧ ਲਈ ਲੈਟਿਨ ਅਮਰੀਕਾ ਦੇ ਅਲੱਗ-ਅਲੱਗ ਵੰਸ਼ ਦੇ 6000 ਲੋਕਾਂ 'ਤੇ ਅਧਿਐਨ ਕੀਤਾ ਗਿਆ। ਇਸ ਦੌਰਾਨ ਵਾਲਾਂ ਦੇ ਰੰਗ, ਮਾਤਰਾ ਅਤੇ ਆਕਾਰ ਨਾਲ ਜੁੜੇ ਨਵੇਂ ਜੀਨ ਦੀ ਪਛਾਣ ਕੀਤੀ ਗਈ। ਅਧਿਐਨ 'ਚ 'ਆਈ. ਆਰ. ਐੱਫ 4' ਜੀਨ ਦੀ ਪਛਾਣ ਕੀਤੀ ਗਈ, ਜਿਸ ਮੁਤਾਬਕ ਇਹ ਜੀਨ ਮੇਲੇਨਿਨ ਦੇ ਵਿਯਿਮਨ ਉਤਪਾਦਨ ਅਤੇ ਭੰਡਾਰਨ 'ਚ ਸ਼ਾਮਲ ਹੈ ਅਤੇ ਮੇਲੇਨਿਨ ਹੀ ਵਾਲਾਂ, ਚਮੜੀ ਅਤੇ ਅੱਖਾਂ ਦਾ ਰੰਗ ਨਿਰਧਾਰਿਤ ਕਰਦਾ ਹੈ। ਇਸਦੀ ਘਾਟ ਨਾਲ ਵਾਲਾਂ ਦਾ ਰੰਗ ਸਫੈਦ ਹੋਣ ਲਗਦਾ ਹੈ।
ਚਮਤਕਾਰ! ਇਕ ਤੋਂ ਬਾਅਦ ਇਕ 13 ਟ੍ਰੇਨਾਂ ਲੰਘ ਗਈਆਂ 'ਲੋਕੀ' ਉਤੋਂ, ਫਿਰ ਵੀ ਜਿਊਂਦਾ ਬੱਚ ਗਿਆ, ਇਹ ਹੈ ਪੂਰੀ ਕਹਾਣੀ (ਦੇਖੋ ਤਸਵੀਰਾਂ)
NEXT STORY